ਗੈਂਗਸਟਰ ਲਾਰੈਂਸ ਤੇ ਗੋਲਡੀ ਦੇ ਸਾਥੀ ਨੂੰ AGTF ਨੇ ਕੀਤਾ ਗ੍ਰਿਫ਼ਤਾਰ, ਦੇਣ ਜਾ ਰਿਹਾ ਸੀ ਵੱਡੀ ਵਾਰਦਾਤ ਨੂੰ ਅੰਜਾਮ |

2023-10-18 0

ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਸਾਥੀ ਸਚਿਨ ਬੱਛੀ ਨੂੰ AGTF ਨੇ ਗ੍ਰਿਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ DGP ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ | ਦੱਸਦਈਏ ਗ੍ਰਿਫ਼ਤਾਰੀ ਦੌਰਾਨ ਸਚਿਨ ਕੋਲੋਂ 4 ਪਿਸਤੌਲ ਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਸਚਿਨ ਗੁਰਗਿਆ ਨੂੰ ਨਾ ਸਿਰਫ਼ ਹੱਥਿਆਰ ਮੁਹਈਆ ਕਰਵਾਉਂਦਾ ਸੀ ਬਲਕਿ ਟਿਕਾਣੇ ਵੀ ਮੁਹਈਆ ਕਰਵਾਉਂਦਾ ਸੀ | ਸਚਿਨ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਸੀ ਇਸਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ ਕਿ AGTF ਨੇ ਉਸਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ |
.
Gangster Lawrence and Goldy's accomplice were arrested by AGTF, were going to carry out the big incident.
.
.
.
#PunjabGangsters #AGTF #BishnoiGang